ਸਤਲੁਜ
ਵਿਕਿਪੀਡਿਆ ਤੋਂ
ਸਤਲੁਜ, ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ, ਜਿਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਦਾ ਹੋਇਆ ਪੰਜਨਡ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਦਾ ਸੀ।
ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਵਲੋਂ ਹੀ ਵਰਤਿਆ ਜਾਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [1] ਦੁਨਿਆਂ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰੋਯੋਜਨਾ ਹੈ।
ਇਹ ਗੱਲ ਦਾ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀ ਕਰਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।
ਨਮੂਨਾ:India-geo-stub